Contemporary Connections: Punjabi Tour
July 17
Ring Gallery | 12-1 PM
Contemporary Connections is a guided tour series designed to make art accessible and engaging for Calgary’s diverse communities. These events create a welcoming and inclusive space for participants to explore our exhibitions and connect with others, fostering meaningful relationships through the shared experience of contemporary art.
Admission: Free with advance registration; walk-ins welcome, space permitting
Exhibition Tour: Ghazaleh Avarzamani: Churn, Earn, Burn and then Return
Duration: 30-minute guided tour, followed by a post-tour conversation and optional mini mixer
Guide: Harpreet M. Dayal is a Calgary-based South Asian author, poet, and interdisciplinary artist focused on using art for healing, community connection, and self-love. She is the founder of the "Love Notes" project, a community-driven initiative started in 2017. She is also known for her work in community engagement, writing workshops, and, as of 2026, pursuing doctoral studies while promoting emotional healing.
We welcome your suggestions for future tours in other languages! Email us at info@contemporarycalgary.com
Contemporary Connections is supported by program partner Immigrant Council for Arts Innovation (ICAI)
Contemporary Connection: ਪੰਜਾਬੀ ਟੂਰ
ਸ਼ੁੱਕਰਵਾਰ, 17 ਜੁਲਾਈ | ਦੁਪਹਿਰ 12-1 ਵਜੇ | Ring Gallery
ਕੰਟੈਂਪਰੇਰੀ ਕਨੈਕਸ਼ਨ ਇੱਕ ਗਾਈਡਡ ਟੂਰ ਲੜੀ ਹੈ ਜੋ ਕੈਲਗਰੀ ਦੇ ਵਿਭਿੰਨ ਭਾਈਚਾਰਿਆਂ ਵਿੱਚ ਕਲਾ ਨੂੰ ਪਹੁੰਚਯੋਗ ਅਤੇ ਦਿਲਚਸਪ ਬਣਾਉਣ ਲਈ ਤਿਆਰ ਕੀਤੀ ਗਈ ਹੈ। ਇਹ ਪ੍ਰੋਗਰਾਮ ਦਰਸ਼ਕਾਂ ਦਾ ਹਾਰਦਿਕ ਸੁਆਗਤ ਕਰਨ ਵਾਲਾ ਇਕ ਬਹੁਤ ਹੀ ਖ਼ਾਸ ਸਥਾਨ ਹੈ ਜਿੱਥੇ ਉਹ ਸਾਡੀਆਂ ਪ੍ਰਦਰਸ਼ਨੀਆਂ ਨੂੰ ਦੇਖ ਸਕਦੇ ਹਨ ਅਤੇ ਦੂਜਿਆਂ ਨਾਲ ਮਿਲਜੁਲ ਕੇ ਇਸ ਆਧੁਨਿਕ ਕਲਾ ਦੇ ਸਾਂਝੇ ਅਨੁਭਵ ਦਾ ਅਹਿਸਾਸ ਕਰ ਸਕਦੇ ਹਨ।
ਦਾਖਲਾ: ਐਡਵਾਂਸ ਰਜਿਸਟ੍ਰੇਸ਼ਨ ਨਾਲ ਮੁਫ਼ਤ; ਜਗ੍ਹਾ ਦੀ ਉਪਲਬਧਤਾ ਅਨੁਸਾਰ, ਬਿਨਾਂ ਰਜਿਸਟ੍ਰੇਸ਼ਨ ਦੇ ਵੀ ਆਉਣ ਦਾ ਸੁਆਗਤ ਹੈ।
ਪ੍ਰਦਰਸ਼ਨੀ ਟੂਰ: ਗ਼ਜ਼ਾਲੇਹ ਅਵਾਰਜ਼ਾਮਾਨੀ: Churn, Earn, Burn and then Return
ਮਿਆਦ: 30 ਮਿੰਟ ਦਾ ਟੂਰ, ਉਸ ਤੋਂ ਬਾਅਦ ਗੱਲਬਾਤ ਅਤੇ ਜੇ ਚਾਹੋ ਤਾਂ ਥੋੜ੍ਹਾ ਮੇਲ-ਮਿਲਾਪ ਵੀ ਕਰ ਸਕਦੇ ਹੋ।
ਗਾਈਡ: ਹਰਪ੍ਰੀਤ ਐਮ ਦਿਆਲ ਇੱਕ ਲੇਖਕ, ਕਵੀ, ਅਤੇ ਕਲਾ ਦੀ ਤਾਕਤ ਨੂੰ ਸਮਝਦੀ ਹੈ, ਜੋ ਆਰਟ ਰਾਹੀ ਲੋਕਾਂ ਨੂੰ ਆਪਸ ਵਿੱਚ ਜੋੜਨ ਦੀ ਸ਼ਕਤੀ ਵਿੱਚ ਵਿਸ਼ਵਾਸ ਰੱਖਣ ਵਾਲੀ ਹੈ। ਉਸਨੇ 'ਲਵ ਨੋਟਸ' ਦੀ ਸਥਾਪਨਾ ਕੀਤੀ, ਇੱਕ ਅਜਿਹਾ ਪ੍ਰੋਗਰਾਮ ਜੋ ਕੈਲਗਰੀ ਅਤੇ ਇਸ ਤੋਂ ਬਾਹਰ ਇੱਕ ਪ੍ਰਦਰਸ਼ਨਕਾਰੀ ਪ੍ਰੇਮ ਪੱਤਰ ਬਣਾਉਣ ਲਈ ਵੱਖ-ਵੱਖ ਵਿਸ਼ਿਆਂ ਦੇ ਕਲਾਕਾਰਾਂ ਨੂੰ ਇਕੱਠਾ ਕਰਦਾ ਹੈ। 2017 ਵਿੱਚ ਇਸਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਹਰਪ੍ਰੀਤ ਨੇ ਲਵ ਨੋਟਸ ਨੂੰ ਉਹਨਾਂ ਦੀ ਐਂਪਲੀਫਾਈ ਕੈਬਰੇ ਸੀਰੀਜ਼ (Amplify Cabaret Series), ਮੂਨਲਾਈਟ ਮਾਰਕੀਟ (Moonlight Market), ਅਤੇ ਸੀ-ਸਪੇਸ (cSpace) ਵਿੱਚ ਲਿਆਉਣ ਲਈ ਆਰਟਸ ਕਾਮਨਜ਼ ਨਾਲ ਸਹਿਯੋਗ ਕੀਤਾ ਹੈ। ਹਰਪ੍ਰੀਤ ਨੇ HuffPost, Avenue Magazine, CBC, CTV, ਅਤੇ ਕੈਨੇਡੀਅਨ ਮੈਂਟਲ ਹੈਲਥ ਐਸੋਸੀਏਸ਼ਨ ਵਿੱਚ ਪ੍ਰਦਰਸ਼ਿਤ ਹੋ ਚੁੱਕਾ ਹੈ।
ਅਸੀਂ ਹੋਰ ਭਾਸ਼ਾਵਾਂ ਵਿੱਚ ਭਵਿੱਖ ਦੇ ਟੂਰਾਂ ਲਈ ਤੁਹਾਡੇ ਸੁਝਾਵਾਂ ਦਾ ਸੁਆਗਤ ਕਰਦੇ ਹਾਂ! ਸਾਨੂੰ info@contemporarycalgary.com ਤੇ ਈਮੇਲ ਕਰੋ।
ਇਹ ਪ੍ਰੋਗਰਾਮ, ‘ਕੰਟੈਂਪਰੇਰੀ ਕਨੈਕਸ਼ਨ’ ਵੱਲੋਂ, ਇਮੀਗ੍ਰੈਂਟ ਕੌਂਸਲ ਫਾਰ ਆਰਟਸ ਇਨੋਵੇਸ਼ਨ (ICAI) ਦੀ ਸਪੋਰਟ ਨਾਲ ਹੋ ਰਿਹਾ ਹੈ।